ਮੁੰਬਈ: ਸੰਗੀਤਕਾਰ ਸਚੇਤ ਟੰਡਨ ਤੇ ਪਰੰਪਰਾ ਠਾਕੁਰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਸ਼ਾਹਿਦ ਕਪੂਰ ਦੀ ਫ਼ਿਲਮ ‘ਕਬੀਰ ਸਿੰਘ’ ਲਈ ਸੁਪਰਹਿੱਟ ਗੀਤ ‘ਬੇਖ਼ਿਆਲੀ’ ਤਿਆਰ ਕਰਨ ਵਾਲੀ ਜੋੜੀ ਨੇ ਇੱਥੇ ਇਕ ਪ੍ਰਾਈਵੇਟ ਸਮਾਰੋਹ ਵਿਚ ਵਿਆਹ ਕਰਵਾਇਆ ਤੇ ਇੰਸਟਾਗ੍ਰਾਮ ਉਤੇ 27 ਨਵੰਬਰ ਨੂੰ ਹੋਏ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। -ਪੀਟੀਆਈ