ਨਵੀਂ ਦਿੱਲੀ: ਗਿਰੀਸ਼ ਚੰਦਰ ਮੁਰਮੂ ਨੇ ਅੱਜ ਭਾਰਤ ਦੇ ਕੰਪਟਰੋਲਰ ਐਂਡ ਆਡਿਟਰ ਜਨਰਲ (ਕੈਗ) ਵਜੋਂ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਸਰਕਾਰੀ ਬਿਆਨ ਰਾਹੀਂ ਦਿੱਤੀ ਗਈ। ਸਵੇਰ ਵੇਲੇ ਜੰਮੂ ਕਸ਼ਮੀਰ ਦੇ ਸਾਬਕਾ ਉਪ-ਰਾਜਪਾਲ ਨੇ ਰਾਸ਼ਟਰਪਤੀ ਭਵਨ ਵਿੱਚ ਕੰਪਟਰੋਲਰ ਐਂਡ ਆਡਿਟਰ ਜਨਰਲ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਅਹੁਦੇ ਦੀ ਸਹੁੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਚੁਕਵਾਈ। ਗੁਜਰਾਤ ਕਾਡਰ ਦੇ 1985 ਬੈਚ ਦੇ ਸਾਬਕਾ ਨੌਕਰਸ਼ਾਹ ਮੁਰਮੂ ਦਾ ਕੈਗ ਵਜੋਂ ਕਾਰਜਕਾਲ 24 ਨਵੰਬਰ, 2024 ਤੱਕ ਹੋਵੇਗਾ। ਉਨ੍ਹਾਂ ਰਾਜੀਵ ਮੇਹਰਿਸ਼ੀ ਦੀ ਥਾਂ ਲਈ ਹੈ।
-ਪੀਟੀਆਈ