ਨਵੀਂ ਦਿੱਲੀ, 30 ਨਵੰਬਰ
ਤਿਹਾੜ ਜੇਲ੍ਹ ਵਿੱਚ ਨੌਜਵਾਨ ਹਿਰਾਸਤੀ ਦੀ ਉਸ ਨਾਲ ਬੈਰਕ ਵਿੱਚ ਰਹਿੰਦੇ ਤਿੰਨ ਹੋਰਨਾਂ ਹਿਰਾਸਤੀਆਂ ਨੇ ਕਥਿਤ ਤੌਰ ’ਤੇ ਤੇਜ਼ਧਾਰ ਚੀਜ਼ ਨਾਲ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ ਦਿਲਸ਼ੇਰ ਸਿੰਘ (23) ਦੱਸੀ ਗਈ ਹੈ। ਉਸ ਨੂੰ ਤਿਹਾੜ ਜੇਲ੍ਹ ਦੀ ਕੇਂਦਰੀ ਜੇਲ੍ਹ ਵਿੱਚ ਕਤਲ ਸਮੇਤ ਵੱਖ ਵੱਖ ਕੇਸਾਂ ਵਿੱਚ ਸ਼ਾਮਲ ਤਿੰਨ ਹੋਰਨਾਂ ਹਿਰਾਸਤੀਆਂ ਨਾਲ ਰੱਖਿਆ ਗਿਆ ਸੀ। ਡਾਇਰੈਕਟਰ ਜਨਰਲ (ਦਿੱਲੀ ਜੇਲ੍ਹਾਂ) ਸੰਦੀਪ ਗੋਇਲ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਿਰਾਸਤੀ ਨੂੰ ਵੀ ਕਤਲ ਮਾਮਲੇ ਵਿੱਚ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜਿਆ ਗਿਆ ਸੀ। –ਪੀਟੀਆਈ