ਲਖਨਊ, 9 ਅਪਰੈਲ
ਉੱਤਰ ਪ੍ਰਦੇਸ਼ ਵਿੱਚ ਨਗਰ ਨਿਗਮ, ਨਗਰ ਕੌਂਸਲ ਤੇ ਪੰਚਾਇਤੀ ਚੋਣਾਂ 4 ਤੇ 11 ਮਈ ਨੂੰ ਦੋ ਗੇੜਾਂ ਵਿੱਚ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਸੂਬਾਈ ਚੋਣ ਕਮਿਸ਼ਨਰ ਵੱਲੋਂ ਸਥਾਨਕ ਚੋਣਾਂ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੂਬਾਈ ਚੋਣ ਕਮਿਸ਼ਨਰ ਮਨੋਜ ਕੁਮਾਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਿੰਗ ਲਈ ਹਰੇਕ ਗੇੜ ਨੂੰ ਨੌਂ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਗੇੜ ਦੌਰਾਨ ਸਹਾਰਨਪੁਰ, ਮੁਰਾਦਾਬਾਦ, ਆਗਰਾ, ਝਾਂਸੀ, ਪ੍ਰਯਾਗਰਾਜ, ਲਖਨਊ, ਦੇਵੀ ਪੱਤਣ, ਗੋਰਖਪੁਰ ਤੇ ਵਾਰਾਣਸੀ ਡਿਵੀਜ਼ਨਾਂ ‘ਚ ਵੋਟਾਂ ਦਾ ਅਮਲਾ ਚੱਲੇਗਾ, ਜਦੋਂਕਿ ਮੇਰਠ, ਬਰੇਲੀ, ਅਲੀਗੜ੍ਹ, ਕਾਨਪੁਰ, ਚਿਤਰਕੂਟ, ਅਯੁੁੱਧਿਆ, ਬਸਤੀ, ਆਜ਼ਮਗੜ੍ਹ ਅਤੇ ਮਿਰਜ਼ਾਪੁਰ ਡਿਵੀਜ਼ਨਾਂ ਵਿੱਚ ਦੂਜੇ ਗੇੜ ਤਹਿਤ ਵੋਟਾਂ ਪੈਣਗੀਆਂ। ਤਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। -ਆਈਏਐੱਨਐੱਸ