ਮੁੰਬਈ: ਈਡੀ ਨੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੂੰ ਮੁੰਬਈ ਚੌਲ ਰੀ-ਡਿਵੈਲਪਮੈਂਟ ਮਾਮਲੇ ਨਾਲ ਜੁੜੇ ਕਾਲੇ ਧਨ ਨੂੰ ਸਫੈਦ ਕਰਨ ਦੇ ਕੇਸ ਵਿੱਚ ਪੁੱਛਗਿਛ ਲਈ ਬੁੱਧਵਾਰ ਨੂੰ ਮੁੜ ਤਲਬ਼ ਕੀਤਾ ਹੈ। ਅਧਿਕਾਰੀਆਂ ਅਨੁਸਾਰ ਸ਼ਿਵ ਸੈਨਾ ਆਗੂ ਨੂੰ 20 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਪਹਿਲੀ ਜੁਲਾਈ ਨੂੰ ਉਨ੍ਹਾਂ ਤੋਂ 10 ਘੰਟੇ ਪੁੱਛਗਿਛ ਕੀਤੀ ਸੀ। -ਏਜੰਸੀ