ਮੁੰਬਈ, 12 ਅਗਸਤ
ਮੁੰਬਈ ਪੁਲੀਸ ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਤੋਂ ਸੋਸ਼ਲ ਮੀਡੀਆ ’ਤੇ ਆਪਣੀਆਂ ਨਿਰਵਸਤਰ ਤਸਵੀਰਾਂ ਸਾਂਝੀਆਂ ਕਰਨ ਦੇ ਮਾਮਲੇ ਵਿੱਚ ਉਸ ਦਾ ਬਿਆਨ ਦਰਜ ਕਰੇਗੀ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ‘ਜਾਂਚ ਵਿੱਚ ਸ਼ਾਮਲ’ ਹੋਣ ਲਈ ਰਣਵੀਰ ਨੂੰ 22 ਅਗਸਤ ਨੂੰ ਥਾਣੇ ਬੁਲਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨੋਟਿਸ ਦੇਣ ਲਈ ਅੱਜ ਚੈਂਬੂਰ ਥਾਣੇ ਦੇ ਕਰਮਚਾਰੀ ਅਦਾਕਾਰ ਦੇ ਘਰ ਗਏ ਸਨ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮੁੰਬਈ ਤੋਂ ਬਾਹਰ ਹੈ। ਬਾਅਦ ਵਿੱਚ ਰਣਵੀਰ ਨੇ ਪੁਲੀਸ ਨੂੰ ਦੱਸਿਆ ਕਿ ਉਹ 16 ਅਗਸਤ ਨੂੰ ਪਰਤ ਆਵੇਗਾ। ਅਧਿਕਾਰੀ ਨੇ ਕਿਹਾ ਕਿ ਉਸ ਦਿਨ ਉਸ ਨੂੰ ਨੋਟਿਸ ਦੇ ਕੇ 22 ਅਗਸਤ ਨੂੰ ਬਿਆਨ ਦਰਜ ਕਰਵਾਉਣ ਲਈ ਸੱਦਿਆ ਜਾਵੇਗਾ। -ਪੀਟੀਆਈ