ਮੁੰਬਈ: ਗੈਂਗਸਟਰ ਰਵੀ ਪੁਜਾਰੀ ਨੂੰ ਅੱਜ ਬੰਗਲੌਰ ਤੋਂ ਇੱਥੇ ਲਿਆ ਕੇ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਸਾਲ 2016 ’ਚ ਹੋਈ ਗੋਲੀਬਾਰੀ ਦੇ ਕੇਸ ਦੇ ਸਬੰਧ ’ਚ ਮੁੰਬਈ ਪੁਲੀਸ ਨੂੰ ਉਸ ਦੀ 9 ਮਾਰਚ ਤੱਕ ਹਿਰਾਸਤ ਦੇ ਦਿੱਤੀ ਹੈ। ਕਈ ਸਾਲਾਂ ਤੋਂ ਉਸ ਦੇ ਭਗੌੜਾ ਰਹਿਣ ਮਗਰੋਂ ਉਸ ਨੂੰ ਪਿਛਲੇ ਵਰ੍ਹੇ ਫਰਵਰੀ ’ਚ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬੰਗਲੌਰ ਦੀ ਇੱਕ ਜੇਲ੍ਹ ’ਚ ਰੱਖਿਆ ਗਿਆ ਸੀ। ਗੋਲੀਬਾਰੀ ਕੇਸ ਦੇ ਸਬੰਧ ’ਚ ਕਰਨਾਟਕ ਪੁਲੀਸ ਵੱਲੋਂ ਗੈਂਗਸਟਰ ਦੀ ਸਪੁਰਦਗੀ ਸਬੰਧੀ ਆਗਿਆ ਦੇਣ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੰਬਈ ਪੁਲੀਸ ਦੀ ਇੱਕ ਟੀਮ ਬੰਗਲੌਰ ਲਈ ਰਵਾਨਾ ਹੋਈ ਸੀ। ਗੈਂਗਸਟਰ ਪੁਜਾਰੀ ਨੂੰ ਅੱਜ ਸੜਕ ਰਸਤੇ ਰਾਹੀਂ ਮੁੰਬਈ ਲਿਆਂਦਾ ਗਿਆ। -ਪੀਟੀਆਈ