ਮੁੰਬਈ, 7 ਫਰਵਰੀ
ਮੁੰਬਈ ਪੁਲੀਸ ਨੇ ਕਿਹਾ ਹੈ ਕਿ ਮਿਸ ਏਸ਼ੀਆ ਬਿਕਨੀ ਦਾ ਤਾਜ ਜਿੱਤ ਚੁੱਕੀ ਹਿੰਦੀ ਤੇ ਤੇਲਗੂ ਅਦਾਕਾਰਾ ਗਹਿਨਾ ਵਸਿਸ਼ਟ ਨੂੰ ਅਪਰਾਧ ਸ਼ਾਖਾ ਵੈਬਸਾਈਟ ਉੱਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਅਤੇ ਅੱਪਲੋਡ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਇਸ ਕੇਸ ਦੇ ਸਬੰਧ ਵਿੱਚ ਕੁਲ ਪੰਜ ਵਿਅਕਤੀਆਂ ਨੂੰ ਵਾਸਿਸ਼ਟ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲੀਸ ਦੇ ਪ੍ਰਾਪਰਟੀ ਸੈੱਲ ਨੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਅਸ਼ਲੀਲ ਫਿਲਮਾਂ ਦਾ ਕਾਰੋਬਾਰ ਕਰ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਰੋਯਾ ਖਾਨ ਉਰਫ ਯਾਸਮੀਨ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ’ਤੇ ਇਸ ਗਰੋਹ ਦੀ ਮਾਸਟਰਮਾਈਂਡ ਹੈ। ਇਸ ਤੋਂ ਪਹਿਲਾਂ ਉਹ ਫਿਲਮਾਂ ਵਿਚ ਛੋਟੇ ਰੋਲ ਕਰ ਚੁੱਕੀ ਹੈ।