ਮੁੰਬਈ, 10 ਦਸੰਬਰ
ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ 7 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚ ਸਾਢੇ ਤਿੰਨ ਸਾਲਾਂ ਦੀ ਬੱਚੀ ਵੀ ਸ਼ਾਮਲ ਹੈ। ਇਸ ਤਰ੍ਹਾਂ ਸੂਬੇ ਵਿੱਚ ਓਮੀਕਰੋਨ ਪੀੜਤਾਂ ਦੀ ਕੁੱਲ ਗਿਣਤੀ 17 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਓਮੀਕਰੋਨ ਦੇ ਤਿੰਨ ਕੇਸ ਮੁੰਬਈ ਵਿੱਚ ਸਾਹਮਣੇ ਆਏ ਹਨ ਤੇ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵੜ ਨਗਰ ਨਿਗਮ ਖੇਤਰ ਵਿੱਚ ਚਾਰ ਕੇਸ ਸਾਹਮਣੇ ਆਏ ਹਨ। ਮੁੰਬਈ ਦੇ ਤਿੰਨੋ ਪੀੜਤ ਵਿਅਕਤੀ ਹਾਲ ਹੀ ਵਿੱਚ ਤਨਜ਼ਾਨੀਆ, ਬ੍ਰਿਟੇਨ ਅਤੇ ਦੱਖਣੀ ਅਫਰੀਕਾ-ਨੈਰੋਬੀ ਤੋਂ ਪਰਤੇ ਹਨ। ਮੁੰਬਈ ਨਗਰਪਾਲਿਕਾ ਅਨੁਸਾਰ ਤਨਜ਼ਾਨੀਆ ਤੋਂ ਪਰਤਿਆ ਪੀੜਤ ਵਿਅਕਤੀ ਧਾਰਾਵੀ ਦੇ ਸਲੱਮ ਇਲਾਕੇ ਦਾ ਵਸਨੀਕ ਹੈ। -ਪੀਟੀਆਈ