ਮੁੰਬਈ, 30 ਜੁਲਾਈ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਅੱਜ ਕਿਹਾ ਕਿ ਜੇ ਮੁੰਬਈ ਵਿਚੋਂ ਗੁਜਰਾਤੀਆਂ ਅਤੇ ਰਾਜਸਥਾਨੀਆਂ ਨੂੰ ਬਾਹਰ ਕਰ ਦਿੱਤਾ ਜਾਵੇ ਤਾਂ ਸ਼ਹਿਰ ਕੋਲ ਨਾ ਤਾਂ ਪੈਸਾ ਹੋਵੇਗਾ ਅਤੇ ਨਾ ਹੀ ਵਿੱਤੀ ਰਾਜਧਾਨੀ ਦਾ ਦਰਜਾ। ਇਥੇ ਸਮਾਗਮ ਵਿੱਚ ਰਾਜਪਾਲ ਨੇ ਕਿਹਾ, ‘ਮੈਂ ਇੱਥੋਂ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਮਹਾਰਾਸ਼ਟਰ ਖਾਸ ਕਰਕੇ ਮੁੰਬਈ ਅਤੇ ਠਾਣੇ ’ਚੋਂ ਗੁਜਰਾਤੀਆਂ ਅਤੇ ਰਾਜਸਥਾਨੀਆਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਕੋਲ ਨਾ ਤਾਂ ਪੈਸਾ ਹੋਵੇਗਾ ਅਤੇ ਨਾ ਹੀ ਮੁੰਬਈ ਆਰਥਿਕ ਰਾਜਧਾਨੀ ਰਹਿ ਸਕੇਗੀ।’ ਕਾਂਰਗਸ ਨੇ ਇਸ ਬਿਆਨ ਦੀ ਨਿੰਦਾ ਕੀਤੀ ਹੈ।