ਮੁੰਬਈ, 14 ਅਕਤੂਬਰ
ਇੱਥੇ ਅੱਜ ਮੁੰਬਈ ਹਵਾਈ ਅੱਡੇ ਵਿਖੇ ਭਾਰੀ ਮੀਂਹ ਅਤੇ ਦੇਖਣ ਦੀ ਘੱਟ ਸਮਰੱਥਾ ਕਰ ਕੇ ਅੱਠ ਉਡਾਣਾਂ ਹੋਰਨਾਂ ਹਵਾਈ ਅੱਡਿਆਂ ਵੱਲ ਮੋੜ ਦਿੱਤੀਆਂ ਗਈਆਂ। ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਨੇ ਇਕ ਬਿਆਨ ਵਿੱਚ ਕਿਹਾ, ‘‘ਮੁੰਬਈ ਵਿੱਚ ਅੱਜ ਮੌਸਮ ਦੇ ਮਾੜੇ ਹਾਲਾਤ ਕਾਰਨ ਅੱਠ ਉਡਾਣਾਂ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤੀਆਂ ਗਈਆਂ।’’ ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਦਰਜ ਕੀਤਾ ਗਿਆ। -ਏਐੱਨਆਈ