ਮੁੰਬਈ, 5 ਅਕਤੂਬਰ
ਮੁੰਬਈ ਦੇ ਬਾਂਦਰਾ-ਵਰਲੀ ਸਮੁੰਦਰੀ ਲਿੰਕ ‘ਤੇ ਅੱਜ ਤੜਕੇ ਕਾਰ ਦੇ ਸੜਕ ‘ਤੇ ਖੜ੍ਹੀਆਂ ਤਿੰਨ ਕਾਰਾਂ ਅਤੇ ਐਂਬੂਲੈਂਸ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਇਹ ਹਾਦਸਾ ਪੱਛਮੀ ਉਪਨਗਰ ਦੇ ਬਾਂਦਰਾ ਨੂੰ ਦੱਖਣੀ ਮੁੰਬਈ ਦੇ ਵਰਲੀ ਨਾਲ ਜੋੜਨ ਵਾਲੇ ਸੀ ਲਿੰਕ ਪੁਲ ‘ਤੇ ਖੰਭੇ ਨੰਬਰ 76 ਅਤੇ 78 ਦੇ ਵਿਚਕਾਰ ਤੜਕੇ 3 ਵਜੇ ਦੇ ਕਰੀਬ ਵਾਪਰਿਆ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਇਸ ਹਾਦਸੇ ਵਿੱਚ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟਾਇਆ ਹੈ।