ਮੁੰਬਈ, 1 ਅਕਤੂਬਰ
ਮੁੰਬਈ ਪੁਲੀਸ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਛਗਨ ਭੁਜਬਲ ਅਤੇ ਦੋ ਹੋਰਾਂ ਖ਼ਿਲਾਫ਼ ਕਥਿਤ ਤੌਰ ’ਤੇ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਮੁਤਾਬਕ ਵਿਅਕਤੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਭੁਜਬਲ ਨੂੰ ਕੁਝ ਵੀਡੀਓ ਭੇਜੇ ਸਨ, ਜਿਸ ਵਿਚ ਉਹ ਕਥਿਤ ਤੌਰ ‘ਤੇ ਹਿੰਦੂ ਧਰਮ ਦੇ ਖ਼ਿਲਾਫ਼ ਬੋਲਦੇ ਨਜ਼ਰ ਆ ਰਹੇ ਸਨ। ਅਧਿਕਾਰੀ ਮੁਤਾਬਕ ਇਸ ਮਾਮਲੇ ‘ਚ ਸ਼ੁੱਕਰਵਾਰ ਰਾਤ ਨੂੰ ਚੇਂਬੂਰ ਪੁਲੀਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ। ਐੱਫਆਈਆਰ ਵਿੱਚ ਦੋਸ਼ ਹੈ ਕਿ ਭੁਜਬਲ ਨੇ ਸ਼ਿਕਾਇਤਕਰਤਾ ਵੱਲੋਂ ਦੋ ਵੀਡੀਓ ਭੇਜਣ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਨ੍ਹਾਂ ਵੀਡੀਓਜ਼ ‘ਚ ਭੁਜਬਲ ਨੂੰ ਕਥਿਤ ਤੌਰ ‘ਤੇ ਹਿੰਦੂ ਧਰਮ ਦੇ ਖ਼ਿਲਾਫ਼ ਬੋਲਦੇ ਸੁਣਿਆ ਗਿਆ ਹੈ।