ਨਵੀਂ ਦਿੱਲੀ, 13 ਸਤੰਬਰ
ਸ੍ਰੀ ਕੇਕੇ ਵੇਣੂਗੋਪਾਲ ਦੇ ਅਹੁਦਾ ਛੱਡਣ ਤੋਂ ਬਾਅਦ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਭਾਰਤ ਦੇ ਚੌਦਵੇਂ ਅਟਾਰਨੀ ਜਨਰਲ ਵਜੋਂ ਨਿਯੁਕਤ ਕੀਤਾ ਜਾਣਾ ਤੈਅ ਹੈ। ਜੂਨ 2014 ਤੋਂ ਜੂਨ 2017 ਦਰਮਿਆਨ ਪਹਿਲੀ ਵਾਰ ਇਸ ਅਹੁਦੇ ‘ਤੇ ਰਹਿਣ ਤੋਂ ਬਾਅਦ ਰੋਹਤਗੀ ਦਾ ਏਜੀ ਵਜੋਂ ਇਹ ਦੂਜਾ ਕਾਰਜਕਾਲ ਹੋਵੇਗਾ। ਵੇਣੂਗੋਪਾਲ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।