ਗਾਜ਼ੀਪੁਰ (ਯੂਪੀ): ਗਾਜ਼ੀਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਲ੍ਹ’ਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾ ਅੰਸਾਰੀ ਨਾਲ ਸਬੰਧਤ 2.25 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਤਿੰਨ ਇਮਾਰਤਾਂ ਅਪਰਾਧਿਕ ਗਤੀਵਿਧੀਆਂ ਰਾਹੀਂ ਕਮਾਏ ਪੈਸੇ ਰਾਹੀਂ ਖ਼ਰੀਦੀਆਂ ਗਈਆਂ ਸਨ। ਐੱਸਪੀ ਰੋਹਨ ਪੀ ਬੋਤਰੇ ਨੇ ਦੱਸਿਆ,‘ਪੁਲੀਸ ਨੇ ਗੋਰਾਬਾਜ਼ਾਰ ਇਲਾਕੇ, ਰਾਜਦੇਪੁਰ ਤੇ ਫੂਲਨਪੁਰ ਵਿੱਚ ਤਿੰਨ ਇਮਾਰਤਾਂ ਨੂੰ ਜ਼ਬਤ ਕਰ ਲਿਆ ਹੈ। -ਪੀਟੀਆਈ