ਤ੍ਰਿਸੂਰ (ਕੇਰਲ), 18 ਸਤੰਬਰ
ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਕੇਰਲ ਦੇ ਮਸ਼ਹੂਰ ਗੁਰੂਵਾਯੂਰ ਮੰਦਰ ਵਿੱਚ ਮੱਥਾ ਟੇਕਿਆ ਅਤੇ ਇਸ ਦੇ ‘ਅੰਨਾਦਾਨਮ’ ਫੰਡ ਵਿੱਚ 1.51 ਕਰੋੜ ਰੁਪਏ ਦਾਨ ਕੀਤੇ। ਮੰਦਰ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਅੰਬਾਨੀ ਦੇ ਮੰਦਰ ਆਉਣ ਅਤੇ ਦਾਨ ਪ੍ਰਾਪਤੀ ਦੀ ਪੁਸ਼ਟੀ ਕੀਤੀ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਤੇ ਸੀਐੱਮਡੀ ਅੰਬਾਨੀ ਦੇ ਨਾਲ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੰਗੇਤਰ ਵੀ ਸੀ। ਅਧਿਕਾਰੀ ਨੇ ਕਿਹਾ ਕਿ ਮੰਦਰ ਨੇ ਅੰਬਾਨੀ ਅੱਗੇ ਇਕ ਨਵਾਂ ਮੈਡੀਕਲ ਸੈਂਟਰ ਬਣਾਉਣ ਦੀ ਯੋਜਨਾ ਰੱਖੀ ਜਿਸ ’ਤੇ ਕਰੀਬ 50 ਕਰੋੜ ਰੁਪਏ ਖਰਚ ਹੋਣਗੇ ਅਤੇ ਇਸ ਵਾਸਤੇ ਅੰਬਾਨੀ ਦੀ ਮਦਦ ਮੰਗੀ। ਇਸ ’ਤੇ ਅੰਬਾਨੀ ਨੇ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨਗੇ। -ਪੀਟੀਆਈ