ਔਰੰਗਾਬਾਦ, 2 ਸਤੰਬਰ
ਏਆਈਐੱਮਆਈਐੱਮ ਐੱਮਪੀ ਇਮਤਿਆਜ਼ ਜ਼ਲੀਲ ਨੂੰ ਮਹਾਰਾਸ਼ਟਰ ਵਿੱਚ ਉਸ ਸਮੇਂ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਕੋਵਿਡ- 19 ਸਬੰਧੀ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਇੱਕ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਜਾ ਰਹੇ ਸਨ। ਸਥਾਨਕ ਐੱਮਪੀ ਅਤੇ ‘ਆਲ ਇੰਡੀਆ ਮਜਲਿਸ-ਏ ਇਤਿਹਾਦ-ਉਲ-ਮੁਸਲਮੀਨ’ ਦੀ ਸੂਬਾਈ ਇਕਾਈ ਦੇ ਪ੍ਰਧਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇਕਰ ਸੂਬਾ ਸਰਕਾਰ ਕੋਵਿਡ- 19 ਕਾਰਨ ਬੰਦ ਕੀਤੇ ਗਏ ਸਾਰੇ ਧਾਰਮਿਕ ਸਥਾਨ ਖੋਲ੍ਹਣ ’ਚ ਅਸਮਰੱਥ ਰਹਿੰਦੀ ਹੈ ਤਾਂ ਉਹ ਮਸਜਿਦ ’ਚ ਨਮਾਜ਼ ਅਦਾ ਕਰਨ ਲਈ ਜਾਣਗੇ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਲੀਲ ਸ਼ਾਹਾਗੰਜ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਜਾ ਰਹੇ ਸਨ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਰਸਤੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਮਗਰੋਂ ਸਿਟੀ ਪੁਲੀਸ ਕਮਿਸ਼ਨਰ ਦੇ ਦਫ਼ਤਰ ਲਿਜਾਇਆ ਗਿਆ। -ਪੀਟੀਆਈ