ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਇਕ ਘਰ ‘ਤੇ ਚੱਟਾਨ ਡਿੱਗਣ ਕਾਰਨ ਮਾਂ ਅਤੇ ਨਾਬਾਲਿਗ ਧੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬਫਲਿਆਜ਼ ਦੇ ਦੂਨਰ ਇਲਾਕੇ ‘ਚ ਡੀਕੇਜੀ ਰੋਡ ‘ਤੇ ਸਵੇਰੇ ਕਰੀਬ 5.50 ‘ਤੇ ਵਾਪਰਿਆ। ਰਾਹਤ ਕਾਰਜਾਂ ਲਈ 48 ਰਾਸ਼ਟਰੀ ਰਾਈਫ਼ਲਜ਼ ਦੇ ਜਵਾਨ ਅਤੇ ਪੁਲੀਸ ਮੌਕੇ ‘ਤੇ ਪਹੁੰਚੀ। ਹਾਦਸੇ ‘ਚ ਜ਼ਖ਼ਮੀ ਹੋਏ ਦੋ ਹੋਰ ਵਿਅਕਤੀਆਂ ਨੂੰ ਸੂਰਨਕੋਟ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਨਸੀਮ ਅਖ਼ਤਰ (35) ਅਤੇ ਧੀ ਰੁਬੀਨਾ ਕੌਸਰ (12) ਵਜੋਂ ਹੋਈ ਹੈ। -ਪੀਟੀਆਈ