ਨਵੀਂ ਦਿੱਲੀ: ਦੇਸ਼ ਵਿੱਚ ਸੜਕੀ ਆਵਾਜਾਈ ਅਤੇ ਹਾਈਵੇਅ ਸੈਕਟਰ ਵਿੱਚ ਸਭ ਤੋਂ ਵੱਧ 262 ਪ੍ਰਾਜੈਕਟ ਲਟਕ ਰਹੇ ਹਨ। ਇਸ ਤੋਂ ਬਾਅਦ ਰੇਲਵੇ ਦੇ 115 ਅਤੇ ਪੈਟਰੋਲੀਅਮ ਸੈਕਟਰ ਦੇ 89 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ। ਇੱਕ ਸਰਕਾਰੀ ਰਿਪੋਰਟ ਰਾਹੀਂ ਇਹ ਜਾਣਕਾਰੀ ਮਿਲੀ ਹੈ। ਸਤੰਬਰ 2022 ਲਈ ਬੁਨਿਆਦੀ ਢਾਂਚਿਆਂ ਦੇ ਪ੍ਰਾਜੈਕਟਾਂ ਬਾਰੇ ਤਾਜ਼ਾ ਰਿਪੋਰਟ ਅਨੁਸਾਰ ਸੜਕੀ ਆਵਾਜਾਈ ਅਤੇ ਹਾਈਵੇਅ ਸੈਕਟਰ ਦੇ 835 ’ਚੋਂ 262 ਪ੍ਰਾਜੈਕਟ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੇ ਹਨ। ਇਸੇ ਤਰ੍ਹਾਂ ਰੇਲਵੇ ਦੇ 173 ’ਚੋਂ 115 ਪ੍ਰਾਜੈਕਟ ਅਤੇ ਪੈਟਰੋਲੀਅਮ ਸੈਕਟਰ ਦੇ 140 ਵਿੱਚੋਂ 89 ਪ੍ਰਾਜੈਕਟ ਸਮੇਂ ਤੋਂ ਪਿੱਛੇ ਹਨ। -ਪੀਟੀਆਈ