ਨਵੀਂ ਦਿੱਲੀ, 12 ਸਤੰਬਰ
ਆਮਦਨ ਕਰ ਵਿਭਾਗ ਨੇ ਅੱਜ ਦੱਸਿਆ ਕਿ ਛੇ ਸਤੰਬਰ ਤੱਕ 70,120 ਕਰੋੜ ਰੁਪਏ ਦੇ ਰਿਫੰਡ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਮੁਤਾਬਕ ਨਿੱਜੀ ਰਿਫੰਡ ਦੀ ਰਾਸ਼ੀ 16,753 ਕਰੋੜ ਰੁਪਏ ਹੈ ਤੇ ਇਹ 24.70 ਲੱਖ ਕੇਸਾਂ ਵਿਚ ਜਾਰੀ ਕੀਤੀ ਗਈ ਹੈ। 1.38 ਲੱਖ ਕੇਸਾਂ ਵਿਚ ਕਾਰਪੋਰੇਟ ਟੈਕਸ ਦਾ 53,367 ਕਰੋੜ ਰੁਪਏ ਰਿਫੰਡ ਵਜੋਂ ਜਾਰੀ ਕੀਤਾ ਗਿਆ ਹੈ। ਸੀਬੀਡੀਟੀ ਨੇ ਇਹ ਜਾਣਕਾਰੀ ਇਕ ਟਵੀਟ ਕਰ ਕੇ ਦਿੱਤੀ। -ਪੀਟੀਆਈ