ਨਵੀਂ ਦਿੱਲੀ, 5 ਜੁਲਾਈ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਅੱਜ ਦੇਸ਼ ਭਰ ਵਿਚ 41 ਲੱਖ ਤੋਂ ਜ਼ਿਆਦਾ ਲੋਕਾਂ ਦੇ ਕਰੋਨਾ ਰੋਕੂ ਟੀਕੇ ਲਾਏ ਗਏ ਹਨ। ਦੇਸ਼ ਦੇ ਹਰ ਹਿੱਸੇ ਵਿਚ ਕਰੋਨਾ ਦਾ ਕਹਿਰ ਘਟਦਾ ਜਾ ਰਿਹਾ ਹੈ। ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਾ ਦੇ ਸਿਰਫ 54 ਮਰੀਜ਼ ਮਿਲੇ ਹਨ ਜੋ ਇਸ ਸਾਲ ਇਕ ਦਿਨ ਵਿਚ ਮਿਲੇ ਮਰੀਜ਼ਾਂ ਦਾ ਸਭ ਤੋਂ ਘੱਟ ਅੰਕੜਾ ਹੈ।-ਏਜੰਸੀ