ਨਵੀਂ ਦਿੱਲੀ, 18 ਮਈ
ਐੱਮਬੀਬੀਐੱਸ ਦੇ 10 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ ‘ਨੀਟ’ ਮੁਲਤਵੀ ਕੀਤੀ ਜਾਵੇ, ਕਿਉਂਕਿ ਇਸ ਲਈ ਤੈਅ ਮਿਤੀ ਮੁਕਾਬਲੇ ਦੀਆਂ ਹੋਰ ਪ੍ਰੀਖਿਆਵਾਂ ਦੇ ਬਹੁਤ ਨੇੜੇ ਹੈ। ‘ਨੀਟ’ ਪ੍ਰੀਖਿਆ ਇਸ ਸਾਲ 17 ਜੁਲਾਈ ਨੂੰ ਹੋਣੀ ਹੈ। ਐੱਮਬੀਬੀਐੱਸ ਕਰਨ ਦੇ ਇੱਛੁਕ ਉਮੀਦਵਾਰਾਂ ਨੇ ਪੱਤਰ ਵਿੱਚ ਕਿਹਾ ਕਿ ਇਸ ਸਾਲ ਕੌਮੀ ਯੋਗਤਾ ਕਮ ਦਾਖਲਾ ਟੈਸਟ (ਨੀਟ) ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਪਿਛਲੇ ਵਰ੍ਹੇ ਦੀ ਪ੍ਰੀਖਿਆ ਲਈ ਕੌਂਸਲਿੰਗ ਹਾਲੇ ਖਤਮ ਨਹੀਂ ਹੋਈ। -ਪੀਟੀਆਈ