ਅਹਿਮਦਾਬਾਦ (ਗੁਜਰਾਤ), 2 ਨਵੰਬਰ
ਮੋਰਬੀ ਪੁਲ ਹਾਦਸੇ ਵਿੱਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਜਰਾਤ ਵਿੱਚ ਅੱਜ ਰਾਜ ਵਿਆਪੀ ਸੋਗ ਮਨਾਇਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ ਅਤੇ ਕੋਈ ਅਧਿਕਾਰਤ ਜਾਂ ਮਨੋਰੰਜਨ ਸਮਾਗਮ ਨਹੀਂ ਹੋਵੇਗਾ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਰਾਜ ਵਿਆਪੀ ਸੋਗ ਮਨਾਉਣ ਦਾ ਫੈਸਲਾ ਲਿਆ ਗਿਆ।