ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਪੂਰੀ ਆਸ ਹੈ ਕਿ ਸੰਸਦ ਦਾ ਮੌਨਸੂਨ ਇਜਲਾਸ ਜੁਲਾਈ ਮਹੀਨੇ ਆਪਣੇ ਆਮ ਵਾਂਗ ਨਿਰਧਾਰਤ ਸਮੇਂ ’ਤੇ ਸ਼ੁਰੂ ਹੋਵੇਗਾ। ਕਰੋਨਾ ਮਹਾਮਾਰੀ ਕਾਰਨ ਸੰਸਦ ਦੇ ਤਿੰਨ ਸੈਸ਼ਨਾਂ ਦਾ ਸਮਾਂ ਘੱਟ ਕੀਤਾ ਗਿਆ ਹੈ ਜਦਕਿ ਇਸ ਸੈਸ਼ਨ ਰੱਦ ਕੀਤਾ ਗਿਆ ਹੈ। ਪਿਛਲੇ ਸਾਲ ਮੌਨਸੂਨ ਸੈਸ਼ਨ ਜੋ ਕਿ ਆਮ ਤੌਰ ’ਤੇ ਜੁਲਾਈ ’ਚ ਹੁੰਦਾ ਹੈ, ਸਤੰਬਰ ਮਹੀਨੇ ਕੀਤਾ ਗਿਆ ਸੀ। ਜੋਸ਼ੀ ਨੇ ਕਿਹਾ, ‘ਮੈਨੂੰ ਆਸ ਹੈ ਕਿ ਸੰਸਦ ਦਾ ਸੈਸ਼ਨ ਇਸ ਵਾਰ ਜੁਲਾਈ ਮਹੀਨੇ ਆਪਣੇ ਤੈਅ ਸਮੇਂ ’ਤੇ ਹੀ ਹੋਵੇਗਾ।’ -ਪੀਟੀਆਈ