ਨਵੀਂ ਦਿੱਲੀ: ਸੰਸਦ ਦੇ ਅਗਾਮੀ ਮੌਨਸੂਨ ਇਜਲਾਸ ਦੇ ਮੱਦੇਨਜ਼ਰ ਪਾਰਟੀ ਦੀ ਰਣਨੀਤੀ ’ਤੇ ਵਿਚਾਰ ਚਰਚਾ ਲਈ ਕਾਂਗਰਸ ਦੇ ਸਿਖਰਲੇ ਆਗੂਆਂ ਦੀ ਵੀਰਵਾਰ ਨੂੰ ਮੀਟਿੰਗ ਹੋਵੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ 14 ਜੁਲਾਈ ਨੂੰ ਸਵੇਰੇ ਸਾਢੇ ਦਸ ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਸੀਨੀਅਰ ਪਾਰਟੀ ਆਗੂ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਪੀ.ਚਿਦੰਬਰਮ, ਜੈਰਾਮ ਰਮੇਸ਼, ਕੇ.ਸੁਰੇਸ਼ ਤੇ ਮਾਨਿਕਕਾਮ ਟੈਗੋਰ ਸ਼ਾਮਲ ਹੋਣਗੇ। ਰਾਹੁਲ ਗਾਂਧੀ, ਜੋ ਕਾਂਗਰਸ ਦੀ ਸੰਸਦੀ ਰਣਨੀਤੀ ਕਮੇਟੀ ਦੇ ਅਹਿਮ ਮੈਂਬਰਾਂ ਵਿੱਚੋਂ ਇਕ ਹਨ, ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਰਾਹੁਲ ਨਿੱਜੀ ਫੇਰੀ ਲਈ ਅੱਜ ਹੀ ਵਿਦੇਸ਼ ਗਏ ਹਨ ਤੇ ਉਨ੍ਹਾਂ ਨੇ ਐਤਵਾਰ ਨੂੰ ਮੁੜਨਾ ਹੈ। ਸੰਸਦ ਦਾ ਮੌਨਸੂਨ ਇਜਲਾਸ 18 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ। -ਪੀਟੀਆਈ