ਨਵੀਂ ਦਿੱਲੀ, 29 ਜੂਨ
ਦੱਖਣ-ਪੱਛਮੀ ਮੌਨਸੂਨ ਪੱਛਮੀ ਰਾਜਸਥਾਨ ਦੇ ਬਾੜਮੇਰ ਪਹੁੰਚ ਗਿਆ ਹੈ, ਜੋ ਇਸ ਦੇ ਆਖ਼ਰੀ ਪੜਾਅ ਵਿਚੋਂ ਇਕ ਹੈ। ਇਥੇ ਇਹ ਆਪਣੇ ਆਮ ਸਮੇਂ ਤੋਂ ਦੋ ਹਫ਼ਤੇ ਪਹਿਲਾਂ ਪੁੱਜਿਆ ਹੈ। ਇਸ ਦੇ ਨਾਲ ਹੀ, ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਖੇਤਰ ਅਜੇ ਵੀ ਮੌਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਦੇ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਭਾਵੇਂ ਮੌਨਸੂਨ ਬਾੜਮੇਰ ਪੁੱਜ ਗਿਆ ਹੈ ਪਰ ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਹਾਲੇ ਵੀ ਬਾਰਸ਼ ਨੂੰ ਤਰਸ ਰਹੇ ਹਨ।