ਜੰਮੂ: ਮੁਸਲਿਮ ਬਹੁਗਿਣਤੀ ਵਾਲੇ ਕਾਰਗਿਲ ਵਿੱਚ ਬੋਧ ਮੱਠ ਦਾ ਨੀਂਹ ਪੱਥਰ ਰੱਖਣ ਲਈ ਬੋਧੀ ਭਿਕਸ਼ੂਆਂ ਵੱਲੋਂ 31 ਮਾਰਚ ਤੋਂ ਸ਼ੁਰੂ ਕੀਤੇ ਮਾਰਚ ਨੂੰ ਲੈ ਕੇ ਲੱਦਾਖ ’ਚ ਬਣੇ ਫਿਰਕੂ ਤਣਾਅ ਦਰਮਿਆਨ ਸਰਕਾਰ ਦੇ ਦਖ਼ਲ ਮਗਰੋਂ ਅੱਜ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਬੋਧੀ ਭਿਕਸ਼ੂ ਚੋਸਕਯੋਂਗ ਪਾਲਗਾ ਰਿਨਪੋਚੇ ਦੀ ਅਗਵਾਈ ਹੇਠ ਭਾਈਚਾਰੇ ਦੇ ਲੋਕਾਂ ਨੇ 31 ਮਈ ਤੋਂ ਲੇਹ ਤੋਂ ਮਾਰਚ ਸ਼ੁਰੂ ਕੀਤਾ ਸੀ, ਜੋ 14 ਜੂਨ ਨੂੰ ਕਾਰਗਿਲ ਵਿੱਚ ਵਿਵਾਦਿਤ ਜ਼ਮੀਨ ’ਤੇ ਬੋਧੀ ਮੱਠ ਦੇ ਨੀਂਹ ਪੱਥਰ ਨਾਲ ਖ਼ਤਮ ਹੋਣਾ ਸੀ। ਰਿਨਪੋਚੇ ਇਸ ਵੇਲੇ ਕਾਰਗਿਲ ਕਸਬੇ ਤੋੋਂ 40 ਕਿਲੋਮੀਟਰ ਦੂਰ ਮੁਲਬੇਕ ਵਿੱਚ ਹੈ। ਲੱਦਾਖ ਦੇ ਸੰਸਦ ਮੈਂਬਰ ਸੇਰਿੰਗ ਨਮਗਿਆਲ ਨੇ ਅੱਜ ਰਿਨਪੋਚੇ ਨਾਲ ਮੁਲਾਕਾਤ ਕਰਕੇ ਮਾਰਚ ਰੱਦ ਕਰਨ ਦੀ ਮੰਗ ਕੀਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਪੂਰੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। -ਟ੍ਰਿਬਿਊਨ ਿਨਊਜ਼ ਸਰਵਿਸ