ਕੋਲਕਾਤਾ, 31 ਜੁਲਾਈ
ਸਕੂਲ ਭਰਤੀ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੇ ਅੱਜ ਦਾਅਵਾ ਕੀਤਾ ਕਿ ਈਡੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਬਰਾਮਦ ਹੋਈ ਰਾਸ਼ੀ ਉਨ੍ਹਾਂ ਦੀ ਨਹੀਂ ਹੈ ਅਤੇ ਇਹ ਸਮਾਂ ਦੱਸੇਗਾ ਕਿ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ’ਚ ਕੌਣ ਸ਼ਾਮਲ ਹੈ। ਮੈਡੀਕਲ ਜਾਂਚ ਲਈ ਜੋਕਾ ਦੇ ਈਐੱਸਆਈ ਹਸਪਤਾਲ ਲਿਜਾਣ ਤੋਂ ਬਾਅਦ ਜਦੋਂ ਉਹ ਇੱਕ ਵਾਹਨ ਤੋਂ ਉੱਤਰੇ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਪੈਸਾ (ਬਰਾਮਦ ਰਕਮ) ਮੇਰਾ ਨਹੀਂ ਹੈ।’ ਇਹ ਪੁੱਛੇ ਜਾਣ ’ਤੇ ਕੀ ਕੋਈ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਿਹਾ ਹੈ ਤਾਂ ਉਨ੍ਹਾਂ ਕਿਹਾ, ‘ਸਮਾਂ ਆਉਣ ’ਤੇ ਤੁਹਾਨੂੰ ਪਤਾ ਚੱਲ ਜਾਵੇਗਾ।’ -ਪੀਟੀਆਈ