ਮੁੰਬਈ, 7 ਮਾਰਚ
ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਨੂੰ ਭਗੌੜੇ ਗੈਂਗਸਟਰ ਦਾਊਦ ਇਬ੍ਰਾਹਿਮ ਅਤੇ ਉਸਦੇ ਸਹਿਯੋਗੀਆਂ ਦੀਆਂ ਗਤੀਵਿਧੀਆਂ ਨਾਲ ਜੁੜੇ ਮਨੀ ਲੌਂਡਰਿੰਗ ਮਾਮਲਿਆਂ ਵਿੱਚ ਸੋਮਵਾਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਅਧੀਲ ਜੇਲ੍ਹ ਭੇਜ ਦਿੱਤਾ ਹੈ। ਮਲਿਕ ਨੂੰ ਈਡੀ ਨੇ ਕਰੀਬ 5 ਘੰਟੇ ਪੁਛਗਿੱਛ ਕਰਨ ਬਾਅਦ 23 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਐਨਸੀਪੀ ਆਗੂ ਨੂੰ ਅੱਜ ਈਡੀ ਦੀ ਹਿਰਾਸਤ ਖ਼ਤਮ ਹੋਣ ਬਾਅਦ ਵਿਸ਼ੇਸ਼ ਜੱਜ ਆਰ ਐਨ ਰੋਕੜੇ ਅੱਗੇ ਪੇਸ਼ ਕੀਤਾ ਗਿਆ। -ਏਜੰਸੀ