ਸੁਲਤਾਨਪੁਰ, 2 ਜਨਵਰੀ
ਉੱਤਰ ਪ੍ਰਦੇਸ਼ ਦੀ ਇੱਕ ਅਦਾਲਤ ਨੇ ਨਿਸ਼ਾਨੇਬਾਜ਼ ਵੰਤਿਕਾ ਸਿੰਘ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਦੋ ਹੋਰਨਾਂ ਖ਼ਿਲਾਫ਼ ਦਾਇਰ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 11 ਜਨਵਰੀ ਮਿਥੀ ਹੈ। ਵੰਤਿਕਾ ਵੱਲੋਂ ਉਕਤ ਕੇਂਦਰੀ ਮੰਤਰੀ ਅਤੇ ਦੋ ਹੋਰਨਾਂ ’ਤੇ ਕੇਂਦਰੀ ਮਹਿਲਾ ਕਮਿਸ਼ਨ ਦੀ ਮੈਂਬਰ ਬਣਾਉਣ ਬਦਲੇ ਕਥਿਤ ਪੈਸੇ ਮੰਗ ਦੋਸ਼ ਲਾਏ ਗਏ ਹਨ। ਸੁਲਤਾਨਪੁਰ ਦੇ ਐੱਮਪੀ-ਐੱਮਐੱਲਏ ਅਦਾਲਤ ਨੇ ਇਹ ਤੈਅ ਕਰਨਾ ਸੀ ਕਿ ਕੀ ਇਹ ਮਾਮਲਾ ਉਸ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਵੰੰਤਿਕਾ ਸਿੰਘ ਵਕੀਲ ਨੇ ਰੋਹਿਤ ਤ੍ਰਿਪਾਠੀ ਨੇ ਦੱਸਿਆ ਵਧੀਕ ਸੈਸ਼ਨ ਜੱਜ ਪੀ.ਕੇ. ਜਯੰਤ ਨੇ ਦਾਇਰ ਪਟੀਸ਼ਨ ’ਤੇ ਦਲੀਲਬਾਜ਼ੀ ਲਈ ਸੁਣਵਾਈ ਵਾਸਤੇ 11 ਜਨਵਰੀ ਤਰੀਕ ਮਿਥੀ ਹੈ। -ਪੀਟੀਆਈ