ਨਵੀਂ ਦਿੱਲੀ, 21 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਨੈਸ਼ਨਲ ਹੇਰਾਲਡ’ ਅਖ਼ਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਵੇਂ ਦਿਨ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਲਗਪਗ ਦਸ ਘੰਟੇ ਪੁੱਛਗਿੱਛ ਕੀਤੀ। ਰਾਹੁਲ (52) ਕੇਂਦਰੀ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ ਸਥਿਤ ਈਡੀ ਮੁੱਖ ਦਫ਼ਤਰ ਤੋਂ ਰਾਤ ਲਗਪਗ ਅੱਠ ਵਜੇ ਆਪਣੇ ਸੁਰੱਖਿਆ ਕਰਮੀਆਂ ਨਾਲ ਬਾਹਰ ਨਿਕਲੇ। ਉਹ ਦਿਨ ਸਮੇਂ ਲਗਪਗ 11.15 ਵਜੇ ਈਡੀ ਦਫ਼ਤਰ ਪਹੁੰਚੇ। ਕਾਂਗਰਸੀ ਸੰਸਦ ਮੈਂਬਰ ਰਾਹੁਲ ਤੋਂ ਈਡੀ ਦਫ਼ਤਰ ਵਿੱਚ ਪੰਜ ਦਿਨਾਂ ਵਿੱਚ ਲਗਪਗ 50 ਘੰਟੇ ਪੁੱਛਗਿੱਛ ਕੀਤੀ ਗਈ ਹੈ। -ਪੀਟੀਆਈ