ਮੁੰਬਈ: ਇੱਥੋਂ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਨੀ ਲਾਂਡਰਿੰਗ ਕੇਸ ਵਿਚ 5 ਅਪਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਪਿਛਲੀ ਸੁਣਵਾਈ ਮੌਕੇ ਅਦਾਲਤ ਨੇ ਈਡੀ ਵੱਲੋਂ ਦੇਸ਼ਮੁਖ ਖ਼ਿਲਾਫ਼ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਦੋਸ਼ ਪੱਤਰ ਵਿਚ ਦੇਸ਼ਮੁਖ ਦੇ ਪੁੱਤਰਾਂ ਰਿਸ਼ੀਕੇਸ਼ ਤੇ ਸਾਹਿਲ ਦੇ ਨਾਂ ਵੀ ਹਨ । ਉਨ੍ਹਾਂ ਦੀਆਂ ਕੰਪਨੀਆਂ ਨੂੰ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਐਨਸੀਪੀ ਆਗੂ ਦੇਸ਼ਮੁਖ ਪਿਛਲੇ ਸਾਲ 2 ਨਵੰਬਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਹਨ। ਜਾਂਚ ਏਜੰਸੀ ਨੇ ਦੇਸ਼ਮੁਖ ਪਰਿਵਾਰ ਉਤੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਲਾਇਆ ਹੈ। ਏਜੰਸੀ ਮੁਤਾਬਕ ਮਨੀ ਲਾਂਡਰਿੰਗ ਨਾਗਪੁਰ ਦੀ ਸ੍ਰੀ ਸਾਈ ਸ਼ਿਕਸ਼ਣ ਸੰਸਥਾ ਦੁਆਰਾ ਕੀਤੀ ਗਈ ਹੈ ਜੋ ਕਿ ਇਕ ਵਿਦਿਅਕ ਟਰੱਸਟ ਹੈ ਤੇ ਦੇਸ਼ਮੁਖ ਪਰਿਵਾਰ ਇਸ ਨੂੰ ਚਲਾਉਂਦਾ ਹੈ। -ਪੀਟੀਆਈ