ਨਵੀਂ ਦਿੱਲੀ, 31 ਮਈ
ਸੀਬੀਡੀਟੀ ਦੇ ਚੇਅਰਮੈਨ ਪੀਸੀ ਮੋਦੀ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ, ਜਿਸ ਮਗਰੋਂ 1985 ਬੈਚ ਦੇ ਆਈਆਰਐੱਸ ਅਧਿਕਾਰੀ ਜੇਬੀ ਮੋਹਾਪਾਤਰਾ ਨੂੰ ਅੱਜ ਉਨ੍ਹਾਂ ਦੇ ਅਹੁਦੇ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ। ਸਿੱਧੇ ਟੈਕਸਾਂ ਦਾ ਕੇਂਦਰੀ ਬੋਰਡ (ਸੀਬੀਡੀਟੀ) ਆਮਦਨ ਕਰ ਵਿਭਾਗ ਲਈ ਨੀਤੀ ਬਣਾਉਂਦਾ ਹੈ। ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਅਪਰੈਲ ਮਹੀਨੇ ਖ਼ਤਮ ਹੋਵੇਗਾ। -ਪੀਟੀਆਈ