ਜਬਲਪੁਰ, 16 ਜਨਵਰੀ
ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਅੱਜ ਮੱਧ ਪ੍ਰਦੇਸ਼ ਪੁੱਜੇ ਅਤੇ ਜਬਲਪੁਰ ਜਾਣ ਤੋਂ ਪਹਿਲਾਂ ਨਰਸਿੰਘਪੁਰ ਜ਼ਿਲ੍ਹੇ ਵਿੱਚ ਕੁੱਝ ਧਾਰਮਿਕ ਆਗੂਆਂ ਨੂੰ ਮਿਲੇ। ਆਰਐੱਸਐੱਸ ਦੇ ਮਹਾਕੌਸ਼ਲ ਪ੍ਰਾਂਤ ਪ੍ਰਮੁੱਖ ਵਿਨੋਦ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਗਵਤ ਨਾਗਪੁਰ ਤੋਂ ਰੇਲਗੱਡੀ ਰਾਹੀਂ ਨਰਸਿੰਘਪੁਰ ਜ਼ਿਲ੍ਹੇ ਦੇ ਕਰੇਲੀ ਵਿੱਚ ਪੁੱਜੇ ਸਨ ਅਤੇ ਨਰਮਦਾ ਨਦੀ ਦੇ ਕੰਢੇ ਬਣੇ ਬਰਮਨ ਘਾਟ ’ਤੇ ਸਵਾਮੀ ਈਸ਼ਵਰਨੰਦ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਸਵਾਮੀ ਈਸ਼ਵਰਨੰਦ ਅਤੇ 182 ਸ਼ਰਧਾਲੂ ‘ਨਰਮਦਾ ਪਰਿਕਰਮਾ’ ਕਰ ਰਹੇ ਹਨ। ਭਾਗਵਤ ਫਿਰ ਜਬਲਪੁਰ ਪਹੁੰਚੇ। ਉਨ੍ਹਾਂ ਨੇ ਅੱਜ ਇੱਥੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਸੀ, ਪਰ ਕਰੋਨਾ ਕੇਸ ਵਧਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਸੰਘ ਮੁਖੀ ਭਲਕੇ ਹੈਦਰਾਬਾਦ ਜਾਣਗੇ। -ਪੀਟੀਆਈ