ਨਵੀਂ ਦਿੱਲੀ, 12 ਜੁਲਾਈ
ਇਥੋਂ ਦੀ ਅਦਾਲਤ ਨੇ ਐਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 14 ਜੁਲਾਈ ਤਕ ਮੁਲਤਵੀ ਕਰ ਦਿੱਤੀ ਹੈ। ਮੁਹੰਮਦ ਜ਼ੁਬੈਰ ’ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ’ਤੇ 2018 ਵਿੱਚ ਹਿੰਦੂ ਦੇਵਤੇ ਬਾਰੇ ‘ਇਤਰਾਜ਼ਯੋਗ ਟਿੱਪਣੀ’ ਕੀਤੀ ਸੀ। ਇਸ ਕੇਸ ਵਿੱਚ ਦੋਹਾਂ ਧਿਰਾਂ ਨੇ ਬਹਿਸ ਲਈ ਹੋਰ ਸਮੇਂ ਦੀ ਮੰਗ ਕੀਤੀ ਜਿਸ ਮਗਰੋਂ ਐਡੀਸ਼ਨਲ ਸੈਸ਼ਨਜ਼ ਜੱਜ ਦੇਵੇਂਦਰ ਕੁਮਾਰ ਜੰਗਾਲਾ ਨੇ ਕੇਸ ਦੀ ਸੁਣਵਾਈ ਵੀਰਵਾਰ ਤਕ ਮੁਲਤਵੀ ਕਰ ਦਿੱਤੀ। -ਪੀਟੀਆਈ