ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਦਸੰਬਰ ਨੂੰ ਦੇਹਰਾਦੂਨ ਵਿਚ ਰੈਲੀ ਕਰਨਗੇ। ਇਸ ਮੌਕੇ ਉਹ ਕਰੀਬ 30 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖਣਗੇ। ਚੋਣਾਂ ਵਾਲੇ ਸੂਬੇ ਉੱਤਰਾਖੰਡ ਦਾ ਮੋਦੀ ਦਾ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ ਤੀਜਾ ਦੌਰਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਰੈਲੀ ਵਾਲੀ ਥਾਂ ਪਰੇਡ ਗਰਾਊਂਡ ਦਾ ਜਾਇਜ਼ਾ ਲਿਆ। ਉੱਤਰਾਖੰਡ ’ਚ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਚੋਣਾਂ ਹਨ। -ਪੀਟੀਆਈ