ਨਵੀਂ ਦਿੱਲੀ, 19 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜਨਵਰੀ ਨੂੰ ਪਹਿਲੇ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਵਰਚੁਅਲੀ ਮੇਜ਼ਬਾਨੀ ਕਰਨਗੇ। ਸੰਮੇਲਨ ਦੌਰਾਨ ਆਗੂਆਂ ਵੱਲੋਂ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਅਤੇ ਖੇਤਰੀ ਸੁਰੱਖਿਆ ਦੇ ਹਾਲਾਤ ਬਾਰੇ ਕਦਮ ਉਠਾਉਣ ’ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਸਿਖਰ ਸੰਮੇਲਨ ’ਚ ਪੰਜ ਮੁਲਕਾਂ ਕਜ਼ਾਖਸਤਾਨ, ਉਜ਼ਬੇਕਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗੀਜ਼ ਗਣਰਾਜ ਦੇ ਰਾਸ਼ਟਰਪਤੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਭਾਰਤ ਅਤੇ ਮੱਧ ਏਸ਼ਿਆਈ ਮੁਲਕਾਂ ਦੇ ਆਗੂਆਂ ਵਿਚਕਾਰ ਅਜਿਹਾ ਪਹਿਲਾ ਉਪਰਾਲਾ ਹੈ। ਸਿਖਰ ਸੰਮੇਲਨ ਗਣਰਾਜ ਦਿਵਸ ਦੇ ਇਕ ਦਿਨ ਬਾਅਦ ਹੋਵੇਗਾ। -ਪੀਟੀਆਈ