ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਡਿਫੈਂਸ ਐਕਸਪੋ 2022 ਦਾ ਉਦਘਾਟਨ ਕਰਨਗੇ। ਆਪਣੇ ਪਿੱਤਰੀ ਰਾਜ ਦੀ ਦੋ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਉਥੇ 15,670 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਲਾਂਚ ਕਰਨਗੇ। ਇਸੇ ਤਰ੍ਹਾਂ ਮੋਦੀ 21 ਅਕਤੂਬਰ ਨੂੰ ਕੇਦਾਰਨਾਥ ਤੇ ਬਦਰੀਨਾਥ ਧਾਮ ਦੇ ਦਰਸ਼ਨਾਂ ਲਈ ਜਾਣਗੇ। ਇਸੇ ਦੌਰਾਨ ਮੋਦੀ ਸੂਬੇ ਵਿਚ 3400 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਤੋਂ ਇਲਾਵਾ ਮੋਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਵਿੱਚ ਪੂਜਾ ਕਰਨਗੇ। -ਪੀਟੀਆਈ