ਨਵੀਂ ਦਿੱਲੀ, 14 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਸਵੇਰੇ ਵਿਗਿਆਨਕ ਤੇ ਸਨਅਤੀ ਖੋਜ ਕੌਂਸਲ (ਸੀਐੱਸਆਈਆਰ) ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ਲਈ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਨਿਰਮਲਾ ਸੀਤਾਰਾਮਨ ਅਤੇ ਪਿਯੂਸ਼ ਗੋਇਲ ਵੀ ਹਾਜ਼ਰ ਰਹਿਣਗੇ। ਸੁਸਾਇਟੀ ਦੀ ਸਾਲਾਨਾ ਮੀਟਿੰਗ ਸੀਐੱਸਆਈਆਰ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਇਸ ਦੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਚਰਚਾ ਕਰਨ ਲਈ ਹੁੰਦੀ ਹੈ। -ਏਐੱਨਆਈ