ਪੁਣੇ, 10 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਮਹੀਨੇ ਪੁਣੇ ਵਿੱਚ ਰੱਖੇ ਸਮਾਗਮ ਦੌਰਾਨ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਦਿੱਤਾ ਜਾਵੇਗਾ। ਪਹਿਲੀ ਅਗਸਤ ਲਈ ਤਜਵੀਜ਼ਤ ਸਮਾਗਮ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਪੁਰਸਕਾਰ ਲਈ ਸ੍ਰੀ ਮੋਦੀ ਦੀ ਚੋਣ ਉਨ੍ਹਾਂ ਦੀ ਸਿਖਰਲੀ ਅਗਵਾਈ ਤੇ ਲੋਕਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪਾਏ ਯੋਗਦਾਨ ਨੂੰ ਪਛਾਣ ਦੇਣ ਲਈ ਕੀਤੀ ਗਈ ਹੈ। ਪੁਰਸਕਾਰ ਵਿੱਚ ਮੋਮੈਂਟੋ ਤੇ ਪ੍ਰਸ਼ੰਸਾ-ਪੱਤਰ ਸ਼ਾਮਲ ਹੈ। -ਪੀਟੀਆਈ