ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਤੰਬਰ ਨੂੰ ਸੰਸਦ ਟੀਵੀ ਲਾਂਚ ਕਰਨਗੇ। ਲੋਕ ਸਭਾ ਤੇ ਰਾਜ ਸਭਾ ਦੇ ਰਲੇਵੇਂ ਵਾਲਾ ਇਹ ਨਵੀਂ ਚੈਨਲ ਹੋਂਦ ਵਿੱਚ ਲਿਆਂਦਾ ਗਿਆ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਚੈਨਲ ’ਤੇ ਬਜ਼ੁਰਗ ਕਾਂਗਰਸ ਆਗੂ ਕਰਨ ਸਿੰਘ, ਅਰਥ ਸ਼ਾਸਤਰੀ ਬਬਿੇਕ ਦਬਿ੍ਰੋਏ, ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਅਤੇ ਐਡਵੋਕੇਟ ਹੇਮੰਤ ਬੱਤਰਾ ਵੱਖ ਵੱਖ ਸ਼ੋਅਜ਼ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਸੰਸਦ ਟੀਵੀ ’ਤੇ ਕੌਮੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਉੱਚ ਪੱਧਰੀ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ। -ਪੀਟੀਆਈ