ਨਵੀਂ ਦਿੱਲੀ, 18 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 41 ਕੋਲਾ ਖਾਣਾਂ ਦੀ ਵਪਾਰਕ ਮਾਈਨਿੰਗ ਲਈ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਦਾ ਕੋਲਾ ਖੇਤਰ ਨਿੱਜੀ ਕੰਪਨੀਆਂ ਲਈ ਖੁੱਲ੍ਹ ਗਿਆ। ਸ੍ਰੀ ਮੋਦੀ ਨੇ ਇਸ ਨੂੰ ਸਵੈ-ਨਿਰਭਰ ਭਾਰਤ ਬਣਨ ਵੱਲ ਇਕ ਵੱਡਾ ਕਦਮ ਦੱਸਿਆ ਹੈ। ਵਪਾਰਕ ਮਾਈਨਿੰਗ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਕਰੋਨਾ ਵਿਰੁੱਧ ਆਪਣੀ ਲੜਾਈ ਜਿੱਤੇਗਾ ਅਤੇ ਇਸ ਸੰਕਟ ਨੂੰ ਇਕ ਮੌਕੇ ’ਚ ਬਦਲ ਦੇਵੇਗਾ। ਇਹ ਮਹਾਂਮਾਰੀ ਭਾਰਤ ਨੂੰ ਆਤਮ ਨਿਰਭਰ ਬਣਾਏਗੀ। ਕੋਲਾ ਖਾਣਾ ਦੀ ਇਸ ਨਿਲਾਮੀ ਤੋਂ ਅਗਲੇ ਪੰਜ ਸਾਲ ਵਿੱਚ 33000 ਕਰੋੜ ਰੁਪਏ ਦੇ ਨਿਵੇਸ਼ ਦੀ ਆਸ ਹੈ।