ਬੰਗਲੁਰੂ: ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਨੇ ਕੇਂਦਰ ਸਰਕਾਰ ਨੂੰ ਲੌਕਡਾਊਨ ਕਾਰਨ ਵੱਡੀ ਪੱਧਰ ’ਤੇ ਨੁਕਸਾਨੀ ਗਈ ਬਾਜ਼ਾਰ ਵਿਵਸਥਾ ਕਰਕੇ ਪੇਂਡੂ ਇਲਾਕਿਆਂ ਵਿੱਚ ਬਾਗ਼ਬਾਨੀ ਉਤਪਾਦਾਂ ਦੀਆਂ ਕੀਮਤਾਂ ਕਾਫ਼ੀ ਥੱਲੇ ਡਿੱਗਣ ਦੀ ਸਮੱਸਿਆ ਵੱਲ ਧਿਆਨ ਦੇਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਜੇਡੀ (ਐੱਸ) ਸੁਪਰੀਮੋ ਸ੍ਰੀ ਦੇਵਗੌੜਾ ਨੇ ਬਹੁ-ਪੱਧਰੀ ਸਮੱਸਿਆਵਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਪੇਂਡੂ ਭਾਰਤ ਵਿੱਚ ਕੋਵਿਡ ਲਾਗ ਦਾ ਪੁੱਜਣਾ, ਬਾਗ਼ਬਾਨੀ ਉਤਪਾਦਾਂ ਦੀਆਂ ਕੀਮਤਾਂ ਕਾਫ਼ੀ ਥੱਲੇ ਡਿੱਗਣਾ ਤੇ ਸ਼ਹਿਰਾਂ ਤੋਂ ਪਿੰਡਾਂ ਵਿੱਚ ਹੋਏ ਪਰਵਾਸ ਕਾਰਨ ਪੈਦਾ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਸ਼ਾਮਲ ਹਨ। ਸੀਨੀਅਰ ਆਗੂ ਨੇ ਕੋਲਰ ਏਪੀਐੱਮਸੀ ਦੀ ਉਦਾਹਰਣ ਦਿੱਤੀ ਜਿੱਥੇ ਕਿਸਾਨਾਂ ਨੇ ਆਪਣੀ ਟਮਾਟਰਾਂ ਦੀ ਫ਼ਸਲ ਇਸ ਲਈ ਸੁੱਟ ਦਿੱਤੀ, ਕਿਉਂਕਿ ਉਨ੍ਹਾਂ ਨੂੰ ਇਸ ਦੀ ਚੰਗੀ ਕੀਮਤ ਨਹੀਂ ਮਿਲੀ। -ਪੀਟੀਆਈ