ਦਿਨਹਾਟਾ (ਪੱਛਮੀ ਬੰਗਾਲ), 2 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇਥੇ ਚੋਣ ਰੈਲੀ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਆਪਣੇ ਗ੍ਰਹਿ ਮੰਤਰੀ ਨੂੰ ਕਾਬੂ ਕਰਨ ਤੇ ਇਸ ਤੋਂ ਬਾਅਦ ਸਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ,‘ ਮੈਂ ਤੁਹਾਡੀ ਪਾਰਟੀ ਦੀ ਮੈਂਬਰ ਨਹੀਂ ਹਾਂ, ਜੋ ਤੁਸੀਂ ਮੈਨੂੰ ਦੱਸੋਂਗੇ ਕਿ ਮੈਂ ਕਿਥੋਂ ਚੋਣ ਲੜਾਂ, ਮੈਂ ਨੰਦੀਗ੍ਰਾਮ ਤੋਂ ਚੋਣ ਜਿੱਤਾਂਗੀ।’