ਨਵੀਂ ਦਿੱਲੀ, 10 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 25 ਅਕਤੂਬਰ ਨੂੰ ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਲਈ ਆਪਣੇ ਵਿਚਾਰ ਅਤੇ ਸੁਝਾਅ ਦੇਣ। ਟਵਿੱਟਰ ’ਤੇ ਲੋਕਾਂ ਨੂੰ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਨ ਕੀ ਬਾਤ’ ਰਾਹੀਂ ਲੋਕਾਂ ਨੂੰ ਆਪਣੇ ਪ੍ਰੇਰਣਾਦਾਇਕ ਸਫ਼ਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਸਮਾਜਿਕ ਬਦਲਾਅ ਵਾਲੇ ਵਿਸ਼ਿਆਂ ਬਾਰੇ ਚਰਚਾ ਕਰ ਸਕਦੇ ਹਨ। ਉਨ੍ਹਾਂ ਵਿਚਾਰ ਜਾਂ ਸੁਨੇਹੇ ਰਿਕਾਰਡ ਕਰਕੇ ਨਮੋ ਐਪ ਅਤੇ ਮਾਈਗੋਵ ’ਤੇ ਭੇਜਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਇਨ੍ਹਾਂ ’ਚੋਂ ਕੁਝ ਸੁਝਾਵਾਂ ਦਾ ਜ਼ਿਕਰ ਆਪਣੇ ਸੰਬੋਧਨ ਦੌਰਾਨ ਕਰ ਸਕਦੇ ਹਨ। -ਆਈਏਐਨਐਸ