ਸੰਯੁਕਤ ਰਾਸ਼ਟਰ, 22 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਆਪਕ ਸੁਧਾਰਾਂ ਦੀ ਅਣਹੋਂਦ ਕਾਰਨ ਸੰਯੁਕਤ ਰਾਸ਼ਟਰ ’ਤੇ “ਵਿਸ਼ਵਾਸ ਦੀ ਘਾਟ ਦੇ ਸੰਕਟ” ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬਹੁਧਿਰੀ ਪ੍ਰਣਾਲੀ ਵਿੱਚ ਸੁਧਾਰਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ’ਤੇ ਬੁਲਾਈ ਗਈ ਮਹਾਸਭਾ ਦੀ ਉੱਚ ਪੱਧਰੀ ਬੈਠਕ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ, “ਅਸੀਂ ਪੁਰਾਣੇ ਸਰੂਪ ਨਾਲ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਸਕਦੇ। ਵਿਆਪਕ ਸੁਧਾਰਾਂ ਦੀ ਘਾਟ ਕਾਰਨ ਸੰਯੁਕਤ ਰਾਸ਼ਟਰ ’ਤੇ ਵਿਸ਼ਵਾਸ ਦੀ ਕਮੀ ਦਾ ਸੰਕਟ ਛਾਇਆ ਹੋਇਆ ਹੈ।