ਨਵੀਂ ਦਿੱਲੀ, 27 ਸਤੰਬਰ
ਖੇਤੀ ਸੁਧਾਰ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੁਝ ਸੂਬਿਆਂ ’ਚ ਲਾਗੂ ਊਤਪਾਦ ਮੰਡੀ ਕਮੇਟੀ ਐਕਟ (ਏਪੀਐੱਮਸੀ) ਦਾ ਵੱਡੀ ਗਿਣਤੀ ਕਿਸਾਨਾਂ ਨੂੰ ਲਾਭ ਮਿਲਿਆ ਹੈ ਕਿਊਂਕਿ ਫਲਾਂ ਅਤੇ ਸਬਜ਼ੀਆਂ ਨੂੰ ਇਸ ਦੇ ਘੇਰੇ ’ਚੋਂ ਬਾਹਰ ਕਰਕੇ ਹੁਣ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਹੈ। ਆਕਾਸ਼ਵਾਣੀ ’ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਸ੍ਰੀ ਮੋਦੀ ਨੇ ਆਜ਼ਾਦੀ ਤੋਂ ਬਾਅਦ ਆਈਆਂ ਕਾਂਗਰਸ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਵੀ ਭੰਡਿਆ। ਊਨ੍ਹਾਂ ਕਿਹਾ ਕਿ ਜੇਕਰ ਮੁਲਕ ਨੇ ਮਹਾਤਮਾ ਗਾਂਧੀ ਦੇ ਆਰਥਿਕ ਫਲਸਫੇ ਦੇ ਨਿਚੋੜ ਦਾ ਪਾਲਣ ਕਰ ਲਿਆ ਹੁੰਦਾ ਤਾਂ ‘ਆਤਮ-ਨਿਰਭਰ ਭਾਰਤ’ ਮੁਹਿੰਮ ਦੀ ਲੋੜ ਨਹੀਂ ਪੈਣੀ ਸੀ ਕਿਊਂਕਿ ਭਾਰਤ ਨੇ ਬਹੁਤ ਪਹਿਲਾਂ ਹੀ ਆਤਮ-ਨਿਰਭਰ ਹੋ ਜਾਣਾ ਸੀ।
ਖੇਤੀਬਾੜੀ ਸੈਕਟਰ ਦੀ ਮਜ਼ਬੂਤੀ ਲਈ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਊਨ੍ਹਾਂ ਕਿਹਾ ਕਿ ਖੇਤੀ ਸੈਕਟਰ ਆਤਮ-ਨਿਰਭਰ ਭਾਰਤ ਬਣਾਊਣ ਦੀਆਂ ਕੋਸ਼ਿਸ਼ਾਂ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਖੇਤੀਬਾੜੀ ਨੇ ਹੀ ਅਰਥਚਾਰੇ ਨੂੰ ਸੰਭਾਲਿਆ ਹੈ। ‘ਕਿਸਾਨ ਜਿੰਨਾ ਮਜ਼ਬੂਤ ਹੋਵੇਗਾ, ਊਨ੍ਹਾਂ ਹੀ ਆਤਮ-ਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ’ਚ ਹੋ ਰਹੇ ਬਦਲਾਅ ਸਬੰਧੀ ਊਨ੍ਹਾਂ ਨੂੰ ਕਿਸਾਨਾਂ ਤੋਂ ਕਈ ਪੱਤਰ ਮਿਲੇ ਹਨ ਅਤੇ ਊਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਹੈ।
ਊਨ੍ਹਾਂ ਹਰਿਆਣਾ ਦੇ ਕਿਸਾਨ ਦੀ ਮਿਸਾਲ ਦਿੱਤੀ ਜਿਸ ਨਾਲ ਊਹ ਅਤੇ ਹੋਰ ਕਿਸਾਨ 2014 ’ਚ ਏਪੀਐੱਮਸੀ ਐਕਟ ਆਊਣ ਮਗਰੋਂ ਖੁਸ਼ਹਾਲ ਬਣੇ ਅਤੇ ਊਨ੍ਹਾਂ ਨੂੰ ਆਪਣੀ ਫ਼ਸਲ ਕਿਤੇ ਵੀ ਵੇਚਣ ਦੀ ਖੁੱਲ੍ਹ ਮਿਲ ਗਈ। ਊਨ੍ਹਾਂ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਊੱਤਰ ਪ੍ਰਦੇਸ਼ ਦੇ ਕਿਸਾਨਾਂ ਦੀਆਂ ਵੀ ਮਿਸਾਲਾਂ ਦਿੱਤੀਆਂ ਅਤੇ ਕਿਹਾ ਕਿ ਕਿਸਾਨਾਂ ਨੇ ਸ਼ਾਹੂਕਾਰਾਂ ਦੇ ਜਾਲ ’ਚੋਂ ਨਿਕਲਣ ਲਈ ਗਰੁੱਪ ਬਣਾ ਲਏ ਹਨ ਅਤੇ ਹੁਣ ਊਨ੍ਹਾਂ ਨੂੰ ਆਪਣੀਆਂ ਫ਼ਸਲਾਂ ਦਾ ਢੁੱਕਵਾਂ ਮੁੱਲ ਮਿਲ ਰਿਹਾ ਹੈ। ਸ੍ਰੀ ਮੋਦੀ ਨੇ ਗੁਜਰਾਤ ਦੇ ਕਿਸਾਨ ਦੀ ਸਫ਼ਲਤਾ ਦੀ ਕਹਾਣੀ ਵੀ ਸਾਂਝੀ ਕੀਤੀ ਜਿਸ ਨੇ ਆਲੂ ਦੀ ਪੈਦਾਵਾਰ ਲਈ ਨਵੇਂ ਤਰੀਕੇ ਅਪਣਾ ਕੇ ਚੰਗੀ ਕਮਾਈ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਵਿਜੈਰਾਜੇ ਸਿੰਧੀਆ, ਜੈਪ੍ਰਕਾਸ਼ ਨਾਰਾਇਣ, ਨਾਨਾਜੀ ਦੇਸ਼ਮੁਖ ਅਤੇ ਭਗਤ ਸਿੰਘ ਨੂੰ ਵੀ ਸ਼਼ਰਧਾਂਜਲੀਆਂ ਦਿੱਤੀਆਂ ਜਿਨ੍ਹਾਂ ਦੀਆਂ ਜੈਅੰਤੀਆਂ ਅਤੇ ਬਰਸੀਆਂ ਆਊਣ ਵਾਲੇ ਦਿਨਾਂ ’ਚ ਪੈਂਦੀਆਂ ਹਨ। ਊਨ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਿੱਸਾਗੋਈ ਨਾਲ ਕੀਤੀ ਅਤੇ ਕਿਹਾ ਕਿ ਇਹ ਮੁਲਕ ਦਾ ਕਈ ਸਦੀਆਂ ਤੋਂ ਹਿੱਸਾ ਹੈ। ਊਨ੍ਹਾਂ ਕਿਹਾ ਕਿ ਅੱਜ-ਕੱਲ ਵਿਗਿਆਨ ਨਾਲ ਜੁੜੀਆਂ ਕਹਾਣੀਆਂ ਮਕਬੂਲ ਹੋ ਰਹੀਆਂ ਹਨ। ਊਨ੍ਹਾਂ ਸਾਰੇ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਊਹ ਕਹਾਣੀਆਂ ਸੁਣਾਊਣ ਲਈ ਕੁਝ ਸਮਾਂ ਜ਼ਰੂਰ ਕੱਢਣ। -ਪੀਟੀਆਈ