ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਨੂੰ ਊਨ੍ਹਾਂ ਦੀ 300ਵੀਂ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਭੇਟ ਕੀਤੀ। ਸੰਨ 1745 ਵਿੱਚ ਸ਼ਹੀਦ ਹੋਏ ਭਾਈ ਤਾਰੂ ਸਿੰਘ ਨੇ ਆਪਣੇ ਧਾਰਮਿਕ ਅਸੂਲਾਂ ’ਤੇ ਸਮਝੌਤਾ ਕਰਨ ਦੀ ਬਜਾਏ ਕੁਰਬਾਨੀ ਨੂੰ ਤਰਜੀਹ ਦਿੱਤੀ ਸੀ। ਮੋਦੀ ਨੇ ਟਵੀਟ ਕੀਤਾ, ‘‘ਭਾਈ ਤਾਰੂ ਸਿੰਘ ਜੀ ਦੀ 300ਵੀਂ ਜਨਮ ਵਰ੍ਹੇਗੰਢ ’ਤੇ ਮੈਂ ਊਨ੍ਹਾਂ ਨੂੰ ਨਮਨ ਕਰਦਾ ਹਾਂ। ਊਨ੍ਹਾਂ ਦਾ ਨਾਂ ਹਮੇਸ਼ਾ ਦਲੇਰੀ ਅਤੇ ਨਿਡਰਤਾ ਲਈ ਜਾਣਿਆ ਜਾਵੇਗਾ।’’ –ਪੀਟੀਆਈ