ਨਵੀਂ ਦਿੱਲੀ, 22 ਫਰਵਰੀ
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਨੀਪੁਰ ਦੀ ਰੈਲੀ ਵਿਚ ਝੂਠ ਬੋਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਦੌਰਾਨ ਨਰਿੰਦਰ ਮੋਦੀ ਨੇ ਸੂੁਬੇ ਦੇ ਮੁੱਢਲੇ ਮੁੱਦਿਆਂ ਜਿਵੇਂ ਅਫਸਪਾ, ਐਮਐਸਪੀ ਤੇ ਜ਼ਰੂਰੀ ਚੀਜ਼ਾਂ ਦੇ ਉੱਚੇ ਭਾਅ ਬਾਰੇ ਚੁੱਪ ਕਿਉਂ ਵੱਟੀ ਰੱਖੀ। ਮਨੀਪੁਰ ਵਿਧਾਨ ਸਭਾ ਚੋਣਾਂ ਸਬੰਧੀ ਅਬਜ਼ਰਵਰ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਦੀ ਮਨੀਪੁਰ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਝੂਠ ਦੇ ਜਗਤਗੁਰੂ (ਨਰਿੰਦਰ ਮੋਦੀ) ਆਪਣੇ ਸੁਭਾਅ ’ਤੇ ਖ਼ਰੇ ਉਤਰੇ ਹਨ।