ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 24 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ 6,000 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ 133 ਏਕੜ ਵਿੱਚ ਫੈਲੇ 2600 ਬਿਸਤਰਿਆਂ ਵਾਲੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਹਸਪਤਾਲ ਦਾ ਪ੍ਰਬੰਧ ਮਾਤਾ ਅੰਮ੍ਰਿਤਾਨੰਦਮਈ ਮੱਠ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਕਈ ਹਸਤੀਆਂ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਮਾਤਾ ਅੰਮ੍ਰਿਤਾਨੰਦਮਈ ਤੋਂ ਆਸ਼ੀਰਵਾਦ ਵੀ ਲਿਆ।